@saintcnn: Snowfall vibes S1 || #snowfall #franklinsaint #vibes #fyp

saintcnn
saintcnn
Open In TikTok:
Region: DE
Thursday 29 January 2026 08:50:53 GMT
44200
2544
5
387

Music

Download

Comments

florin.valeriu8
Valeriu Florin :
i'm free free from all of it
2026-05-13 18:12:13
3
jln_776
jln_776 :
Song ?
2026-05-23 17:55:04
0
xpijusx8
Pijuzz🥷 :
😍😍
2026-02-05 18:14:45
3
daniel.dunbar.35175
✅️ king Daniel..🤩🫶 🫅🫅💸💸 :
next
2026-01-29 23:35:16
1
mohammed.h729
hamoude :
brd krank ja
2026-01-29 08:58:32
2
To see more videos from user @saintcnn, please go to the Tikwm homepage.

Other Videos

#onthisday 24 ਜੁਲਾਈ,1954  ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾ ਮਾਰੂ ਅਕਾਲ ਚਲਾਣਾ 24 ਜੁਲਾਈ,1954  ਬਾਬਾ ਜੀ ਦਾ ਜਨਮ 1860 ਈਸਵੀ ਸਰਹਾਲੀ ਕਲਾਂ,ਜਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਇਨ੍ਹਾ ਦੇ ਪਿਤਾ ਦਾ ਨਾਮ ਸਰਦਾਰ ਹੁਕਮ ਸਿੰਘ ਸੀ ਤੇ ਢਿਲੋਂ ਜੱਟ ਪਰਿਵਾਰ ਨਾਲ ਸਬੰਧਿਤ ਸਨ।  ਦਾਦਾ ਜੀ, ਸਰਦਾਰ ਰਤਨ ਸਿੰਘ ਢਿਲੋਂ ਸਿਖ ਖਾਲਸਾ ਆਰਮੀ ਵਿਚ ਆਹਲਾ ਦਰਜੇ ਦੇ ਫੌਜੀ ਅਫ਼ਸਰ ਸਨ ਜਿਨ੍ਹਾਂ ਨੇ ਅੰਗਰੇਜਾਂ ਦੇ ਖਿਲਾਫ਼ ਪਹਿਲੀ ਤੇ ਦੂਜੀ ਐਂਗਲੋ-ਸਿਖ ਲੜਾਈ ਲੜੀ।  1849 ਵਿਚ ਜਦੋਂ ਅੰਗਰੇਜਾਂ ਨੇ ਪੰਜਾਬ ਤੇ ਕਬਜਾ ਕਰ ਲਿਆ  ਤੇ ਉਨ੍ਹਾਂ ਨੇ ਸਰਦਾਰ ਰਤਨ ਸਿੰਘ ਨੂੰ ਜਗੀਰ ਭੇਂਟ ਕਰਨੀ ਚਾਹੀ ਪਰ ਇਨ੍ਹਾਂ ਨੇ ਨਾਂਹ ਕਰ ਦਿੱਤੀ। ਬਾਦ ਵਿਚ ਬਾਬਾ ਗੁਰਦਿੱਤ ਸਿੰਘ ਜੀ ਦੇ ਪਿਤਾ ਹੁਕਮ ਸਿੰਘ ਮਲਾਇਆ ਚਲੇ ਗਏ ਜਿੱਥੇ ਉਨ੍ਹਾਂ ਨੇ ਠੇਕੇਦਾਰੀ ਕਰਦਿਆਂ ਬਸੇਰਾ ਕਰ ਲਿਆ।ਆਪਣੇ ਪਿਤਾ ਵਲੋਂ ਪਿੱਛੇ ਛਡੇ ਬਾਬਾ ਗੁਰਦਿੱਤ ਸਿੰਘ ਨੇ ਆਪਣੇ ਬਚਪਨ ਵਿਚ ਬਹੁਤ ਥੋੜੀ ਵਿਦਿਆ ਹਾਸਲ ਕੀਤੀ। ਮਾਸਟਰ ਨੇ ਮਾੜੇ ਵਿਹਾਰ ਕਰਕੇ ਇਨ੍ਹਾਂ ਨੇ ਸਕੂਲ ਛੱਡ ਦਿੱਤਾ।  ਤੇਰਾਂ ਸਾਲ ਦੀ ਉਮਰ ਵਿਚ ਗੁਜ਼ਾਰੇ ਜੋਗੀ ਪਰਾਈਵੇਟ ਵਿਦਿਆ ਲੈਕੇ ਆਪਣੇ ਬਾਪ ਨਾਲ ਪੱਤਰ ਵਿਹਾਰ ਸ਼ੁਰੂ ਕਰ ਲਿਆ। 1885 ਵਿਚ ਬਾਬਾ ਜੀ ਵੀ ਮਲਾਇਆ ਚਲੇ ਗਏ ਤੇ ਆਪਣੇ ਬਾਪ ਵਾਂਗ ਹੀ ਸਿੰਗਾਪੁਰ ਤੇ ਮਲਾਇਆ ਵਿਚ ਠੇਕੇਦਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਬਹੁਤ ਕਾਮਯਾਬੀ ਹਾਸਲ ਕੀਤੀ ਤੇ 1909 ਨੂੰ ਵਾਪਸ ਮੁੜ ਆਏ। 1911 ਨੂੰ ਇਨ੍ਹਾ ਨੇ ਜਬਰਦਸਤੀ ਮਜ਼ਦੂਰੀ ਕਰਵਾਉਣ  ਵਿਰੁਧ ਅਵਾਜ਼ ਉਠਾਈ। ਇਨ੍ਹਾ ਨੇ ਸਰਕਾਰ ਨੂੰ ਉਨ੍ਹਾਂ ਅਫਸਰਾਂ ਖਿਲਾਫ਼ ਲਿਖਤੀ ਸ਼ਿਕਾਇਤ ਕੀਤੀ ਜਿਹੜੇ  ਗਰੀਬ ਪੇਂਡੂਆਂ ਤੋਂ ਜਬਰਦਸਤੀ ਕੰਮ ਕਰਵਾਉਂਦੇ ਸਨ ਤੇ ਕੋਈ ਮਜ਼ਦੂਰੀ ਵੀ ਨਹੀ ਦਿੰਦੇ ਸਨ। ਸਰਕਾਰ ਵਲੋਂ ਕੋਈ ਜੁਆਬ ਨਹੀ ਆਇਆ। ਇਨ੍ਹਾਂ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਇੱਕਠਾ ਕਰਕੇ ਜਬਰਦਸਤੀ ਕਰਵਾਈ ਜਾਂਦੀ ਮਜ਼ਦੂਰੀ ਤੋਂ ਇਨਕਾਰ ਕਰ ਦੇਣ ਲਈ ਕਿਹਾ। ਇਨ੍ਹਾ ਨੇ ਜਪਾਨੀ ਸ਼ਿਪ ਕਾਮਾਗਾਟਾ ਮਾਰੂ 1914 ਵਿਚ ਕਿਰਾਏ ਤੇ ਲਿਆ ਤੇ ਕੈਨੇਡਾ ਵਲ ਚਾਲੇ ਪਾ ਦਿੱਤੇ। ਅਗੋਂ ਸਰਕਾਰ ਨੇ ਇੰਡੀਅਨਜ਼ ਦੀ ਐਂਟਰੀ ਬੰਦ ਕੀਤੀ ਸੀ। ਸ਼ਿਪ ਵਿਚ ਸਿੱਖ ਯਾਤਰੀਆਂ ਨੇ ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖ ਲਿਆ। ਸਾਰੇ 372 ਮੁਸਾਫਰਾਂ ਵਿਚੋਂ 351 ਪੰਜਾਬੀ ਸਿੱਖ ਸਨ ਤੇ 21 ਪੰਜਾਬੀ ਮੁਸਲਮਾਨ ਸਨ। ਸ਼ਿਪ ਹਾਂਗਕਾਂਗ ਤੋਂ ਅਪ੍ਰੈਲ 3, 1914 ਨੂੰ ਵੈਨਕੂਵਰ ਵੱਲ ਤੁਰਿਆ। ਇਹ ਕੈਨੇਡਾ ਸਰਕਾਰ ਵਲੋਂ ਲਾਈਆਂ ਪਾਬੰਦੀਆਂ ਦੀ ਸਿੱਧੀ ਉਲੰਘਣਾ ਸੀ ਕੈਨੇਡਾ ਸਰਕਾਰ ਇੰਗਲੈਂਡ ਸਰਕਾਰ ਦੀ ਸੁਣਦੀ ਸੀ। ਯਾਤਰਾ ਦੀਆਂ ਕਠਿਨਾਈਆਂ ਨੂੰ ਝਲਦਿਆਂ ਇਹ ਜੱਥਾ ਮਈ 22,1914 ਨੂੰ ਪਹੁੰਚਿਆ। ਜਹਾਜ਼ ਨੂੰ ਬੰਦਰਗਾਹ ਤੇ ਲਾਉਣ ਦੀ ਇਜਾਜ਼ਤ ਨਹੀ ਦਿੱਤੀ ਗਈ। ਇਸ ਗੱਲ ਨੇ ਯਾਤਰੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਪ੍ਰਬਲ ਕਰ ਦਿੱਤੀ। ਇੱਕ ਰਾਤ ਪੁਲੀਸ ਨੇ ਜਦ ਹਮਲਾ ਕੀਤਾ ਤੇ ਯਾਤਰੀਆਂ ਨੇ ਇਸ ਹਮਲੇ ਦਾ ਸਖਤੀ ਨਾਲ ਮੁਕਾਬਲਾ ਕੀਤਾ। ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਅਖਬਾਰਾਂ ਦੀਆਂ ਸੁਰਖੀਆਂ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ ਤੇ ਕੈਨੇਡਾ ਵਿਚ ਗੋਰੇ ਤੇ ਵਸੇ ਹੋਏ ਇੰਡੀਅਨ ਵਿਚ ਤਲਖ਼ੀ ਪੈਦਾ ਹੋ ਗਈ। ਆਖਰ ਇੱਕ ਪੜਾ ਤੇ ਇੱਕ ਸਮਝੌਤਾ ਹੋਇਆ। ਸ਼ਿਪ ਦੇ ਟੈਂਕ ਵਿਚ ਤਾਜ਼ਾ ਪਾਣੀ ਭਰ ਦਿੱਤਾ ਗਿਆ। ਖਾਣਾ ਇਧਨ ਤੇ ਹੋਰ ਜ਼ਰੂਰੀ ਲੋੜੀਂਦਾ ਸਮਾਨ ਸ਼ਿਪ ਤੇ ਲੋਡ ਕਰ ਦਿੱਤਾ ਗਿਆ ਤੇ ਇਹ ਸਾਰਾ ਖਰਚ ਕੈਨੇਡਾ ਸਰਕਾਰ ਨੇ ਝੱਲਿਆ। ਜਿਨ੍ਹਾਂ ਨੂੰ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਮਸਲਾ ਹੱਥੋਂ ਨਾ ਨਿੱਕਲ ਜਾਵੇ ਤੇ ਹਿੰਸਾ ਨਾ ਭੜਕ ਪਵੇ। ਦੂਜਾ ਇੰਡੀਆ ਵਿਚ ਵੀ  ਅਜ਼ਾਦੀ ਦੀ ਲੜਾਈ ਚੱਲ ਰਹੀ ਸੀ। ਅੰਗਰੇਜ਼ ਸਰਕਾਰ ਨੂੰ ਡਰ ਸੀ ਕਿਤੇ ਬਗਾਵਤ ਨਾ ਹੋ ਜਾਵੇ। ਜਦੋਂ ਸ਼ਿਪ ਵਿਚ ਸਾਰਾ ਕੁਝ ਲੱਦ ਦਿੱਤਾ ਗਿਆ ਤਾਂ ਕੈਨੇਡਾ  ਦੇ ਲੜਾਕੇ ਜਹਾਜ਼ ਨੇ ਆਪਣੀ ਬੰਦਰਗਾਹ ਤੋਂ ਇਸ ਜਹਾਜ਼ ਨੂੰ ਪਰੇ ਧੱਕ ਦਿੱਤਾ। ਇਸ ਤਰ੍ਹਾਂ ਇਸ ਜਹਾਜ਼ ਦਾ ਸਫ਼ਰ ਚੀਂਨ ਵੱਲ ਸ਼ੁਰੂ ਹੋ ਗਿਆ।ਲੜਾਈ ਫੁੱਟ ਪਈ ਸੀ ਇਸ ਲਈ ਇਸ ਜਹਾਜ਼ ਨੂੰ  ਵੀ ਜਬਰਦਸਤੀ ਇੰਡੀਆ ਵੱਲ ਧੱਕ ਦਿੱਤਾ ਗਿਆ। ਸਤੰਬਰ 29,1914 ਨੂੰ ਇਹ ਜਹਾਜ਼ ਕਲਕੱਤਾ ਪਹੁੰਚਿਆ। ਯਾਤਰੀਆਂ ਨੁੰ ਇੱਥੇ ਵੀ ਕਲਕੱਤੇ ਨਹੀ ਵੜਨ ਦਿੱਤਾ ਗਿਆ। ਇਨ੍ਹਾ ਨੁੰ ਇਹ ਆਗਿਆ ਮਿਲ ਗਈ ਕਿ ਉਹ  ਪੰਦਰਾਂ ਮੀਲ ਪਰੇ ਬੱਜ ਬੱਜ ਘਾਟ ਲੈਂਡ ਕਰ ਸਕਦੇ ਹਨ ਹੁਗਲੀ ਵਿਚ ਇੱਕ ਟਰੇਨ  ਉਨ੍ਹਾਂ ਦੀ ਇੰਤਜਾਰ ਵਿੱਚ ਸੀ ਜੋ ਉਨ੍ਹਾਂ ਨੂੰ ਪੰਜਾਬ ਲੈ ਜਾਵੇ। ਉਨ੍ਹਾਂ ਨੇ ਟਰੇਨ ਵਿਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਤੇ ਇਸ ਘੜਮਸ ਵਿਚ ਗੋਲੀ ਚਲ ਗਈ ਤੇ ਕਈ ਮੁਸਾਫ਼ਰ ਮਾਰੇ ਗਏ ਫੜੋ ਫੜੀ ਵਿਚ ਚਾਲੀ ਮੁਸਾਫਰ ਭੱਜਣ ਵਿਚ ਸਫ਼ਲ ਹੋਏ ਜਿਨ੍ਹਾ ਵਿਚ ਬਾਬਾ ਗੁਰਦਿੱਤ ਸਿੰਘ ਵੀ ਸੀ। ਜੋ ਕਈ ਸਾਲ ਅੰਡਰ ਗਰਾਂਉਡ ਰਹੇ। ਆਖਰ ਮਹਾਤਮਾ ਗਾਂਧੀ ਦੀ ਸਲਾਹ ਨਾਲ 1920 ਵਿਚ ਉਨ੍ਹਾਂ ਨੇ ਨਨਕਾਣਾ ਸਾਹਬ  ਆਤਮ ਸਮਰਪਣ ਕਰ ਦਿੱਤਾ ਤੇ ਸਰਕਾਰ ਨੇ ਪੰਜ ਸਾਲ ਦੀ ਸਜ਼ਾ ਸੁਣਾਈ। ਆਪਣੀ ਰਿਹਾਈ ਤੋਂ ਬਾਦ ਉਹ ਕਲਕੱਤੇ ਵਸ ਗਏ। 24 ਜੁਲਾਈ,1954 ਨੂੰ ਉਹ ਪ੍ਰਲੋਕ ਸੁਧਾਰ ਗਏ। #sikh #sikhhistory

About