@spicetvcanada: ਐਬਟਸਫੋਰਡ ਵਿਖੇ ਸੱਤਵਾਂ ਸਾਲਾਨਾ ਗਿਆਰਵੀਂ ਸ਼ਰੀਫ਼ ਦਾ ਉਰਸ ਅਤੇ ਭੰਡਾਰਾ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਐਬਟਸਫੋਰਡ ਵਿਖੇ ਸੱਤਵਾਂ ਸਾਲਾਨਾ ਗਿਆਰਵੀਂ ਸ਼ਰੀਫ਼ ਦਾ ਉਰਸ ਅਤੇ ਭੰਡਾਰਾ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਪਵਿੱਤਰ ਸਮਾਗਮ ਦੌਰਾਨ ਪੰਜਾਬ ਤੋਂ ਪਹੁੰਚੇ ਵੱਖ-ਵੱਖ ਨਾਮਵਰ ਕਲਾਕਾਰਾਂ ਨੇ ਆਪਣੀ ਕਲਾ ਰਾਹੀਂ ਹਾਜ਼ਰੀ ਲਗਵਾਈ ਅਤੇ ਸੰਗਤਾਂ ਨੂੰ ਰੂਹਾਨੀ ਰੰਗ ਵਿੱਚ ਰੰਗਿਆ। ਸਮਾਗਮ ਦੌਰਾਨ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਜਸਕਰਨ ਸਿੰਘ ਭੰਗੂ ਨੇ ਸਮਾਗਮ ਵਿੱਚ ਪਹੁੰਚੀਆਂ ਸਮੂਹ ਸੰਗਤਾਂ, ਸਹਿਯੋਗੀਆਂ, ਸੇਵਾਦਾਰਾਂ ਅਤੇ ਕਲਾਕਾਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਅਤੇ ਪਿਆਰ ਸਦਕਾ ਹੀ ਅਜਿਹੇ ਧਾਰਮਿਕ ਤੇ ਰੂਹਾਨੀ ਸਮਾਗਮ ਸਫ਼ਲਤਾਪੂਰਵਕ ਨੇਪਰੇ ਚੜ੍ਹਦੇ ਹਨ। ਇਹ ਸਮਾਗਮ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਸੇਵਾ ਭਾਵਨਾ ਦਾ ਸੁਨੇਹਾ ਦਿੰਦਾ ਹੋਇਆ ਯਾਦਗਾਰੀ ਹੋ ਨਿਬੜਿਆ। #surreypind #kabaddikabaddi #punjabinews #canada_life🇨🇦 #videography
SpiceTvCanada
Region: CA
Saturday 17 October 2026 16:52:24 GMT
Music
Download
Comments
There are no more comments for this video.
To see more videos from user @spicetvcanada, please go to the Tikwm
homepage.